ਫਤਿਹਗੜ੍ਹ ਸਾਹਿਬ ਸਰਹਿੰਦ ਦੇ ਜੀਆਰਪੀ ਵਿੱਚ ਤਾਇਨਾਤ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਵਿੱਚ ਇੱਕ ਨਹਿਰ ਵਿੱਚੋਂ ਬਰਾਮਦ ਹੋਈ ਹੈ। SHO ਤੇ ਮੁਨਸ਼ੀ ਤੋਂ ਨਾਰਾਜ਼ ਹੋਏ ASI ਨੇ ਸਰਹਿੰਦ ਭਾਖੜਾ ਨਹਿਰ ‘ਚ ਛਾਲ ਮਾਰੀ ਸੀ।ਮ੍ਰਿਤਕ ਦੀ ਕਾਰ ਭਾਖੜਾ ਨਹਿਰ ਦੇ ਕੰਢੇ ਖੜ੍ਹੀ ਮਿਲੀ ਸੀ ਅਤੇ ਪੁਲਿਸ ਨੂੰ ਏਐਸਆਈ ਦਾ ਸੁਸਾਈਡ ਨੋਟ ਵੀ ਨੇੜੇ ਹੀ ਮਿਲਿਆ ਸੀ। ਇਸ ਵਿੱਚ ਜੀਆਰਪੀ ਸਰਹਿੰਦ ਦੇ ਐਸਐਚਓ ਅਤੇ ਮੁਨਸ਼ੀ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਸਨ। ਪੁਲਿਸ ਦੋ ਦਿਨਾਂ ਤੋਂ ਲਾਪਤਾ ਏਐਸਆਈ ਸੁਖਵਿੰਦਰ ਪਾਲ ਸਿੰਘ ਦੀ ਭਾਲ ਕਰ ਰਹੀ ਸੀ।ਏਐਸਆਈ ਸੁਖਵਿੰਦਰ ਪਾਲ ਸਿੰਘ ਨੂੰ ਸਰਹਿੰਦ ਜੀਆਰਪੀ ਵਿਖੇ ਤਾਇਨਾਤ ਕੀਤਾ ਗਿਆ ਸੀ।
.
SHO and Munshi destroyed the laughing family of ASI, the saddened took a terrible step!
.
.
.
#haryananews #sukhwinderpalsingh #punjabnews